Sunday, January 15, 2023

ਅਖਰ ਬੋਧ

ਅਖਰ ਦੀ ਵੰਡ

 ਪੰਜਾਬੀ ਵਿੱਚ ਰੂਪਾਂ ਦੇ ਅੰਤਰ ਕਰਕੇ ਵਰਨਾਂ (ਅਖਰ) ਦੇ ਚਾਰ ਭੇਦ ਹਨ।

1) ਸ੍ਵਰ 2) ਵਿਅੰਜਨ 3) ਅਨੁਨਾਸਕ 4) ਦੁੱਤ ਅੱਖਰ


  1. ਸ੍ਵਰ – ਮੂਲ ਸ੍ਵਰਾਂ ਦੀ ਗਿਣਤੀ 3 ਹੈ। - “ਓ, ਅ, ੲ”

ਇਨ੍ਹਾਂ ਤਿੰਨਾਂ ਨਾਲ ਲਗਾਂ ਲਗਾ ਕੇ ਦੱਸ ਅੱਖਰ ਬਣਦੇ ਹਨ।

ਓ – ਉ, ਊ ਓ

ਅ – ਅ, ਆ, ਐ, ਔ

ੲ – ਇ, ਈ, ਏ

ਸ੍ਵਰ ਦੋ ਕਿਸਮ ਦੇ ਹੁੰਦੇ ਹਨ – 

  1. ਲਘੂ ਸ੍ਵਰ – ਇਹਨਾਂ ਦੇ ਉਚਾਰਨ ਸਮੇ ਘੱਟ ਸਮਾਂ ਲਗਦਾ ਹੈ – ਅ, ਇ, ਉ

  2. ਦੀਰਘ ਸ੍ਵਰ – ਇਹਨਾਂ ਦੇ ਉਚਾਰਨ ਸਮੇ ਜਿਆਦਾ ਸਮਾ ਲਗਦਾ ਹੈ – ਆ, ਈ, ਊ, ਏ, ਐ, ਓ, ਔ


  1. ਵਿਅੰਜਨ – ਜਿਹੜੇ ਅਖਰ ਲਗ ਦੀ ਸਹਾਇਤਾ ਤੋ ਬਿੰਨਾ ਨਾ ਬੋਲੇ ਜਾ ਸਕਨ –“ਸ ਤੋ ੜ” ਤਕ (32) ਵਿਅੰਜਨ ਹਨ।

  2. ਅਨੁਨਾਸਕ – ਨੱਕ ਰਾਹੀ ਉਚਾਰਨ – “ਙ, ਞ, ਣ, ਨ, ਮ”

  3. ਦੁੱਤ ਅੱਖਰ – ਪੈਰ ਵਿਚ ਵਰਤਿਆ ਜਾਦਾ ਹੈ – “ਹ, ਰ, ਵ”


ਲਗਾਂ ਮਾਤਰਾ – 10

  1. ਕਨਾ (ਰਾ)

  2. ਸਿਆਰੀ (ਰਿ)

  3. ਬਿਹਾਰੀ (ਰੀ)

  4. ਔਕੜ (ਰੁ)

  5. ਦੁਲੈਂਕੜ (ਰੂ)

  6. ਲਾਂ (ਰੇ)

  7. ਦੁਲਾਵਾਂ (ਰੈ)

  8. ਹੋੜਾ (ਰੋ)

  9. ਕਨੋੜਾ (ਰੌ)

  10. ਮੁਕਤਾ (ਰ) – ਕੋਈ ਚਿੰਨ ਨਹੀ


ਲਗਾਂ ਦੀਆਂ ਕਿਸਮਾ – 1) ਹ੍ਰਸਵ ਲਗਾਂ 2) ਦੀਰਘ ਲਗਾਂ


1) ਹ੍ਰਸਵ – ਉਚਾਰਨ ਵਿਚ ਕਟ ਸਮਾਂ – ਮੁਕਤਾ, ਸਿਆਰੀ, ਔਕੜ

2) ਦੀਰਘ – ਜਿਆਦਾ ਸਮਾ – ਕਨਾ, ਬਿਆਰੀ, ਦੁਲੈਂਕੜ, ਲਾਂ, ਦੁਲਾਵਾੰ, ਹੋੜਾ, ਕਨੋੜਾ


ਲਗਾਖਰ – 3 ਕਿਸਮਾਂ – ਬਿੰਦੀ, ਟਿੱਪੀ, ਅਧੱਕ

                             ਓ ਨਾਲ ਹਮੇਸ਼ਾ ਬਿੰਦੀ ਹੀ ਲਗੇਗੀ।

                                     ਮੁਕਤਾ, ਸਿਆਰੀ, ਔਕੜ, ਦੋਲਾਵਾਂ ਨਾਲ ਹਮੇਸ਼ਾ ਟਿਪੀ ।


0 comments:

Post a Comment