ਸਰਹਦੀ ਇਲਾਕੇ ਨਾਲ ਲਗਦਾ ਹੋਇਆ ਦੀਨਾਨਗਰ ਸ਼ਹਿਰ ਜਿਲਾ ਗੁਰਦਾਸਪੁਰ ਵਿਖੇ ਪੈੰਦਾ ਹੈ। ਜੋ ਕਿ ਪੰਜਾਬ (ਭਾਰਤ) ਦੇ ਮਾਜੇ ਇਲਾਕੇ ਨਾਲ ਲਗਦਾ ਹੈ। ਇਹ ਸ਼ਹਿਰ 1730 ਈ. ਵਿੱਚ ਹੋੰਦ ਵਿਚ ਆਇਆ ਸੀ। ਰਾਜਾ ਅਕਬਰ ਦੇ ਵਫਾਦਾਰ ਅਦਨਾ ਬੇਗ ਦੇ ਨਾਮ ਤੇ ਇਸ ਸ਼ਹਿਰ ਦਾ ਨਾਮ ਰਖਿਆ ਗਿਆ ਸੀ। ਦੀਨਾਨਗਰ ਸ਼ਹਿਰ ਮਹਾਰਾਜਾ ਰਨਜੀਤ ਸਿੰਘ ਦੇ ਸਮੇ ਤੇ ਉਨ੍ਹਾਂ ਦੀ ਗਰਮੀਆਂ ਦੀ ਰਾਜਧਾਨੀ ਵੀ ਰਹੀ ਹੈ। ਉਹ ਹਰ ਸਾਲ ਦੇ ਦੋ ਮਹੀਨੇ (ਮਈ ਅਤੇ ਜੂਨ) ਇਥੇ ਬਿਤਾੰਦੇ ਸੀ। ਦੀਨਾਨਗਰ ਸ਼ਹਿਰ 14.36 ਵਰਗ ਕਿਲੋਮੀਟਕ ਵਿੱਚ ਫੈਲਿਆ ਹੋਇਆ ਹੈ। ਇਸ ਸ਼ਹਿਰ ਦੀ ਕੁੱਲ ਅਬਾਦੀ 26,394 ਹੈ। ਇਸ ਸ਼ਹਿਰ ਦਾ ਢਾਕ ਕੋਡ 143531 ਹੈ। ਇਸ ਸ਼ਹਿਰ ਦਾ ਵਾਹਨ ਦੀ ਰਜਿਸਟਰੀਕਰਣ ਦਾ ਨੰ. PB 99 ਹੈ। 2015 ਈ. ਵਿੱਚ ਦੀਨਾਨਗਰ ਦੇ ਪੁਲਿਸ ਸਟੇਸ਼ਨ ਤੇ ਪਾਕਿਸਤਾਨੀ ਅਤੰਕਵਾਦੀਆਂ ਨੇ ਹਮਲਾ ਕਰ ਦਿਤਾ ਸੀ। ਜਿਸ ਕਾਰਨ ਕੁਲ 10 ਮੋਤਾਂ ਅਤੇ 18 ਘਾਇਲ ਹੋਏ ਸਨ। ਜਿਨਾ ਵਿੱਚ 3 ਅਤੰਕਵਾਦੀ, 2 ਨਾਗਰਿਕ ਅਤੇ 1 ਐਸ.ਪੀ. ਬਲਜੀਤ ਸਿੰਘ ਦੀ ਮੋਤ ਹੋ ਗਈ ਸੀ।





.jpeg)
0 comments:
Post a Comment