ਵਿਆਕਰਣ
ਵਿਆਕਣ ਮੂਲ ਰੂਪ ਵਿੱਚ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ।
ਵਿਆਕਰਣ ਦੇ ਅੰਗ – 1. ਅਖਰ ਬੋਧ/ ਧੁਨੀ ਬੋਧ/ ਵਰਨ ਬੋਧ
2. ਸ਼ਬਦ ਬੋਧ
3. ਅਰਥ ਬੋਧ
4. ਵਾਕ ਬੋਧ
1) ਅਖਰ ਬੋਧ/ ਧੁਨੀ ਬੋਧ/ ਵਰਨ ਬੋਧ – ਅਖਰਾਂ ਨੂੰ ਸ਼ਬਦਾਂ ਵਿੱਚ ਜੋੜਨ ਦੀ ਜਾਣਕਾਰੀ ਦਿਤੀ ਜਾਂਦੀ ਹੈ।
2) ਸ਼ਬਦ ਬੋਧ – ਸ਼ਬਦਾ ਦੀਆਂ ਕਿਸਮਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ।
3) ਅਰਥ ਬੋਧ – ਸ਼ਬਦਾਂ ਦੇ ਅਰਥ ਦਾ ਗਿਆਨ ਕਰਾਇਆ ਜਾਂਦਾ ਹੈ।
4) ਵਾਕ ਬੋਧ – ਸ਼ਬਦਾ ਨੂੰ ਵਾਕ ਵਿੱਚ ਜੋੜਨ ਦਾ ਗਿਆਨ ਕਰਾਇਆ ਜਾਂਦਾ ਹੈ।
ਵਿਅਕਰਣ ਦੇ ਅੰਗ
1. ਅੱਖਰ ਬੋਧ / ਵਰਨ ਬੋਧ / ਧੁਨੀ ਬੋਧ
ਅੱਖਰਾਂ ਦੇ ਇਕੱਠ ਨੂੰ ਉਸ ਬੋਲੀ ਦੀ ਲਿਪੀ ਕਿਹਾ ਜਾਂਦਾ ਹੈ।
ਜਿਵੇ ਅੰਗਰੇਜੀ ਦੀ ਲਿਪੀ – ਰੋਮਨ
ਹਿੰਦੀ – ਦੇਵਨਾਗਰੀ
ਪੰਜਾਬੀ – ਗੁਰਮੁਖੀ
ਪੰਜਾਬੀ ਭਾਸ਼ਾ ਨੂੰ ਗੁਰਮੁਖੀ ਲਿਪੀ ਇਸ ਲਈ ਕਿਹਾ ਜਾਂਦਾ ਹੈ ਕਿਉਕਿ ਇਸ ਦੀ ਉਘੜ-ਦੁਘੜ ਤਰਤੀਬ ਨੂੰ “ਗੁਰੂ ਨਾਨਕ ਦੇਵ ਜੀ” ਤੇ “ਗੁਰੂ ਅੰਗਦ ਦੇਵ ਜੀ” ਨੇ ਨਿਸ਼ਚਿਤ ਤਰਤੀਬ ਦਿੱਤੀ ਸੀ।
ਗੁਰਮੁਖੀ ਲਿਪੀ ਦੀ ਤਰਤੀਬ ਵਿਗਿਆਨਕ ਹੈ।
ਗੁਰਮੁਖੀ ਵਿੱਚ ਵਰਤੇ ਗਏ ਚਿੰਨਾਂ ਨੂੰ ਵਰਨਮਾਲਾ ਕਿਹਾ ਜਾਂਦਾ ਹੈ। ਇਸ ਵਿੱਚ ਪਹਿਲਾਂ 35 ਅੱਖਰ ਸਨ। ਬਾਅਦ ਵਿੱਚ ਫਾਰਸੀ ਭਾਸ਼ਾ ਤੋਂ 6 ਧੁਨੀਆਂ ਨੂੰ ਅੰਕਿਤ ਕਰਨ ਤੋ ਬਾਅਦ ਇਸ ਦੀ ਗਿਣਤੀ 41 ਹੋ ਗਈ ਹੈ।
ਫਾਰਸੀ ਲਿਪੀ ਵਿਚ 30 ਧੁਨੀਆਂ ਹਨ
ਦੇਵਨਾਗਰੀ 42
ਰੋਮਨ 26
ਸੰਸਕ੍ਰਿਤ 52
ਪੰਜਾਬੀ 41
ਗੁਰਮੁਖੀ ਲਿਪੀ ਦੀ ਵਰਨਮਾਲਾ ਨੂੰ ਅੱਠ ਵਰਗਾਂ ਵਿੱਚ ਵੰਡਿਆ ਗਿਆ ਹੈ।
1) ਮੁਖ ਵਰਗ – ਓ ਅ ੲ ਸ ਹ – ਮੂਲ ਸ੍ਵਰ
2) ਕ ਵਰਗ – ਕ ਖ ਗ ਘ ਙ – ਕੰਠੀ
3) ਚ ਵਰਗ – ਚ ਛ ਜ ਝ ਞ – ਤਾਲਵੀ
4) ਟ ਵਰਗ – ਟ ਠ ਡ ਢ ਣ – ਉਲਟ ਜੀਭੀ
5) ਤ ਵਰਗ – ਤ ਥ ਦ ਧ ਨ – ਦੰਤੀ
6) ਪ ਵਰਗ – ਪ ਫ ਬ ਭ ਮ – ਦੋ ਹੋਂਠੀ
7) ਅੰਤਮ ਵਰਗ – ਯ ਰ ਲ ਵ ੜ – ਅਰਧ ਸ੍ਵਰ
8) ਨਵੀਨ ਵਰਗ – ਸ਼ ਖ ਗ ਜ ਫ ਲ਼ – ਫਾਰਸੀ ਧੁਨੀਆਂ





0 comments:
Post a Comment