Friday, January 27, 2023

Sikhism


Sikhism

ਸਿੱਖ ਧਰਮ ਦੀ ਨੀਹ ਗੁਰੂ ਨਾਨਕ ਦੇਵ ਜੀ ਨੇ 1469 ਈ: ਵਿਚ ਰਖੀ ।


1st

Guru Nanak Dev

 

6th

Guru Har Gobind

2nd

Guru Angad Dev

7th

Guru Har Rai

3rd

Guru Amar Das

8th

Guru Har Krishan

4th

Guru Ram Das

9th

Guru Tegh Bahadur

5th

Guru Arjan Dev

10th

Guru Gobind Singh

Guru Nanak Dev (1469 – 1539) ਗੁਰੂ ਨਾਨਕ ਦੇਵ ਜੀ ਸਿਖਾਂ ਦੇ ਪਹਿਲੇ ਗੁਰੂ ਸਨ ।

ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਨੂੰ ਰਾਏ ਭੋਏ ਦੀ ਤਲਵੰਡੀ (ਪਾਕਿਸਤਾਨ) ਵਿੱਚ ਹੋਇਆ । ਜਿਸ ਨੂੰ ਅੱਜ ਨਾਨਕਾਨਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

·         ਉਨ੍ਹਾਂ ਦੇ ਪਿਤਾ ਦਾ ਨਾਮ ਮਹਿਤਾ ਕਾਲੂ ਰਾਮ, ਅਤੇ ਮਾਤਾ ਦਾ ਨਾਮ ਤ੍ਰਿਪਤਾ ਦੇਵੀ ਸੀ ।

·         ਉਨ੍ਹਾਂ ਦਾ ਵਿਵਾਹ ਬੀਬੀ ਸੁਲਖਨੀ ਜੀ ਪੁਤਰੀ ਮੂਲ ਚੰਦ ਨਾਲ ਹੋਇਆ ਸੀ ।

·         ਉਨ੍ਹਾਂ ਦੇ ਦੋ ਪੁਤਰ : ਬਾਬਾ ਸ਼੍ਰੀ ਚੰਦ ਜੀ, ਅਤੇ ਬਾਬਾ ਲਖਮੀ ਦਾਸ ਜੀ ਸਨ ।

·         ਉਨ੍ਹਾਂ ਦੀ ਇੱਕ ਭੈਣ ਬੀਬੀ ਨਾਨਕੀ ਜੀ ਸਨ; ਜਿਨ੍ਹਾ ਦਾ ਵਿਵਾਹ ਜੈ-ਰਾਮ ਜੀ ਨਾਲ ਹੋਇਆ ਸੀ ।

·         ਗੁਰੂ ਨਾਨਕ ਦੇਵ ਜੀ ਨੇ ਲੰਗਰ ਪ੍ਰਥਾ ਦੀ ਸ਼ੁਰੂਆਤ ਕੀਤੀ ।

·         ਗੁਰੂ ਨਾਨਕ ਦੇਵ ਜੀ 7 ਸਤੰਬਰ 1539 ਨੂੰ ਕਰਤਾਰਪੁਰ ਵਿਖੇ ਜੋਤੀ ਜੋਤ ਸਮਾ ਗਏ ।

 


ਰਚਨਾਵਾਂ

ਜੱਪ ਜੀ ਸਾਹਿਬ

ਆਸਾ ਦੀ ਵਾਰ

ਸਿਧ ਗੋਛਟ

ਬਾਰਾਂ ਮਾਹ

ਓੰਕਾਰ

ਸਥਾਪਨਾ

ਕਰਤਾਰਪੁਰ (ਪਾਕਿਸਤਾਨ)

ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਸਮੇਂ ਭਾਰਤ ਦੇ ਸ਼ਾਸਕ ਬਾਬਰ (ਪਹਿਲਾ ਮੁਗਲ ਰਾਜਾ), ਸ਼ੇਰ ਸ਼ਾਹ ਸੂਰੀ ਅਤੇ ਹਿਮਾਯੂ ਰਹੇ ਸਨ ।

 

Guru Angad Dev Ji (1504 -1552) : ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਦੂਸਰੇ ਗੁਰੂ ਸਨ । 

    ਇਨ੍ਹਾ ਦਾ ਜਨਮ 31 ਮਾਰਚ 1504 ਨੂੰ ਮਤੇ ਗੀ ਸਰਾਇ (ਜਿਲਾ – ਮੁਕਤਸਰ) ਵਿਖੇ ਹੋਇਆ । ਇਨ੍ਹਾ ਦੇ ਪਿਤਾ ਭਾਇ ਫੇਰੂ ਅਤੇ ਮਾਤਾ ਦਯਾ ਕੋਰ ਸੀ ।

·         ਇਨ੍ਹਾ ਦੀ ਪਤਨੀ ਦਾ ਨਾਮ ਬੀਬੀ ਖੀਵੀ ਸੀ ।

·         ਇਨ੍ਹਾ ਦੇ ਦੋ ਪੁਤਰ : ਦਾਸੂ ਅਤੇ ਦਾਤੂ ; ਇੱਕ ਪੁਤਰੀ : ਅਮਰਾਓ ਜੀ ਸਨ ।

·         ਇਨ੍ਹਾ ਨੇ ਗੁਰੂਮੁਖੀ ਲਿਪੀ ਦੀ ਨਿਰਮਾਨ ਕੀਤੀ ।

·         ਇਨ੍ਹਾ ਨੇ ਜਨਮ ਸਖੀ (ਗੁਰੂ ਨਾਨਕ ਦੇਵ ਜੀ ਦੀ ਜੀਵਨੀ) ਦੀ ਰਚਨਾ ਕੀਤੀ ।

·         ਇਨ੍ਹਾ ਨੇ ਖਡੂਰ ਸਾਹਿਬ (ਜਿਲਾ – ਤਰਨ ਤਾਰਨ) ਦੀ ਸਥਾਪਨਾ ਕੀਤੀ ।

·         ਇਨ੍ਹਾ ਨੇ ਮਲ ਅਖਾਰੇ ਦੀ ਸ਼ੁਰੂਆਤ ਵੀ ਕੀਤੀ ।

·         ਗੁਰੂ ਅੰਗਦ ਦੇਵ ਜੀ 1552 ਈ : ਵਿਚ ਖਡੂਰ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ ।

 

Guru Amar Das Ji (1479 – 1574) : ਗੁਰੂ ਅਮਰ ਦਾਸ ਜੀ ਸਿੱਖਾਂ ਦੇ ਤੀਸਰੇ ਗੁਰੂ ਸਨ । 

    ਇਨ੍ਹਾ ਦਾ ਜਨਮ 5 ਮਈ 1479 ਨੂੰ ਬਸਰਕੇ (ਜਿਲਾ – ਅਮ੍ਰਿਤਸਰ) ਵਿਖੇ ਹੋਇਆ । ਇਨ੍ਹਾ ਦੇ ਪਿਤਾ ਤੇਜ ਭਾਨ ਜੀ ਅਤੇ ਮਾਤਾ ਬਖਤ ਕੋਰ ਜੀ ਸਨ ।

·         ਇਨ੍ਹਾ ਦੀ ਪਤਨੀ ਦਾ ਨਾਮ ਮਨਸਾ ਦੇਵੀ ਸੀ ।

·         ਇਨ੍ਹਾ ਦੇ ਦੋ ਪੁਤਰ : ਮੋਹਰੀ, ਅਤੇ ਮੇਹਨ ; ਅਤੇ ਦੋ ਪੁਤਰੀਆਂ : ਧਾਨੀ ਅਤੇ ਭਾਨੀ ਜੀ ਸਨ ।

·         ਇਨ੍ਹਾ ਨੇ ਮੰਜੀ ਪ੍ਰਥਾ ਦੀ ਸ਼ੁਰੂਆਤ ਕੀਤੀ ।

·         ਇਨ੍ਹਾ ਨੇ ਅਨਦ ਸਾਹਿਬ ਦੀ ਰਚਨਾ ਕੀਤੀ ।

·         ਇਨ੍ਹਾ ਨੇ ਗੋਇੰਦਵਾਲ ਸਾਹਿਬ (ਜਿਲਾ – ਤਰਨ ਤਾਰਨ) ਦੀ ਸਥਾਪਨਾ ਕੀਤੀ ।

·         ਇਨ੍ਹਾ ਨੇ ਬੋਲੀ ਸਾਹਿਬ (84 ਪੋੜੀਆਂ) ਦੀ ਸਥਾਪਨਾ ਗੋਇੰਦਵਾਲ ਵਿਖੇ ਕੀਤੀ ।

·         ਇਨ੍ਹਾ ਨੇ “ਪਹਿਲਾ ਪੰਗਤ ਫਿਰ ਸੰਗਤ” ਦੀ ਸ਼ੁਰੂਆਤ ਕੀਤੀ ।

·         ਗੁਰੂ ਅਮਰ ਦਾਸ ਜੀ 1574 ਨੂੰ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ ।

0 comments:

Post a Comment